ਇੰਡਸਟਰੀਅਲ ਟਰੇਨਿੰਗ ਇੰਸਟੀਟਿਊਟ ਜਾਂ ਆਈ ਟੀ ਆਈ ਨੂ ਭਾਰਤੀ ਸਰਕਾਰ ਦੁਆਰਾ ਬਣਾਇਆ ਗਿਆ ਹੈ ਅਤੇ ਲੇਬਰ ਮੰਤਰਾਲੇ ਦੀ ਸੀਮਾ ਦੇ ਅਧੀਨ ਆਉਂਦਾ ਹੈ। ਇੱਕ ਆਈ ਟੀ ਆਈ ਤੋਂ ਗਰੈਜੂਏਸ਼ਨ ਕਰਨਾ ਬਹੁਤ ਕਿਫਾਇਤੀ ਹੈ, ਜੋ ਭਾਰਤੀ ਅਬਾਦੀ ਦੇ ਇੱਕ ਵੱਡੇ ਹਿੱਸੇ ਦੇ ਲਈ ਇੱਕ ਆਦਰਸ਼ ਵਿਕਲਪ ਹੈ। ਕਿਓਂਕਿ ਸਿੱਖਿਆ ਯੋਗਤਾ ਦੇ ਲਈ ਨਿਊਨਤਮ ਲੋੜਾਂ ਬਹੁਤ ਜ਼ਿਆਦਾ ਨਹੀਂ ਹਨ, ਇਸ ਲਈ ਉਹ ਲੋਕ ਜਿਹਨਾਂ ਨੂੰ ਤਕਨੀਕੀ ਗਿਆਨ ਪ੍ਰਾਪਤ ਕਰਨ ਦੇ ਵਿਚ ਰੁਚੀ ਹੈ ਉਹ ਆਸਾਨੀ ਨਾਲ ਇੰਸਟੀਟਿਊਟ ਜੋਇਨ ਕਰ ਸਕਦੇ ਹਨ। ਆਈ ਟੀ ਆਈ ਦੁਆਰਾ ਪੇਸ਼ ਕੀਤੇ ਗਏ ਕੋਰਸਾਂ ਦਾ ਅੰਤਰਾਲ ਜਦੋਂ ਤੁਸੀਂ ਆਈ ਟੀ ਆਈ ਜੋਇਨ ਕਰਦੇ ਹੋ, ਤੁਹਾਡੇ ਕੋਰਸ ਦਾ ਅੰਤਰਾਲ ਤੁਹਾਡੇ ਦੁਆਰਾ ਚੁਣੇ ਗਏ ਟਰੇਡ ਤੇ ਨਿਰਭਰ ਕਰੇਗਾ। ਕੋਰਸ ਆਮ ਤੌਰ ਤੇ ਇੱਕ ਤੋਂ ਤਿੰਨ ਸਾਲ ਦੇ ਹੁੰਦੇ ਹਨ ਅਤੇ ਐਨ ਸੀ ਵੀ ਟੀ (ਨੈਸ਼ਨਲ ਕਾਉਂਸਲ ਆਫ ਵੋਕੇਸ਼ਨਲ ਟਰੇਨਿੰਗ) ਪ੍ਰਮਾਣ ਪੱਤਰ ਪ੍ਰਾਪਤ ਕਰਨ ਦੇ ਲਈ, ਚਾਹਵਾਨ ਉਮੀਦਵਾਰਾਂ ਨੂੰ ਆਪਣੇ ਉਦਯੋਗ ਜਾਂ ਟਰੇਡ ਦੇ ਵਿਚ ਇੱਕ ਜਾਂ ਦੋ ਸਾਲਾਂ ਦੇ ਲਈ ਪ੍ਰੈਕਟੀਕਲ ਸਿੱਖਿਆ ਲੈਣੀ ਪੈਂਦੀ ਹੈ। ਆਈ ਟੀ ਆਈ ਤੋਂ ਕੋਰਸ ਦੇ ਲਾਭ ਅਤੇ ਐਨ ਸੀ ਵੀ ਟੀ ਪ੍ਰਮਾਣ ਪੱਤਰ ਐਨ ਸੀ ਵੀ ਟੀ ਪ੍ਰਮਾਣ ਪੱਤਰ ਜੋ ਤੁਹਾਨੂੰ ਆਈ ਟੀ ਆਈ ਤੋਂ ਮਿਲਦਾ ਹੈ ਉਸਦੀ ਪੂਰੇ ਵਿਸ਼ਵ ਦੇ ਵਿਚ ਮਾਨਤਾ ਹੈ, ਇਸ ਲਈ ਚਾਹਵਾਨ ਉਮੀਦਵਾਰ ਜਿਹਨਾਂ ਨੇ ਸਫਲਤਾਪੂਰਵਕ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ ਉਹ ਦੋਨੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੁਜ਼ੀਸ਼ਨਾਂ ਵਾਸਤੇ ਅਪਲਾਈ ਕਰ ਸਕਦੇ ਹਨ। ਆਈ ਟੀ ਆਈ ਵਿਖੇ, ਮੁੱਖ ਜ਼ੋਰ ਪ੍ਰੈਕਟੀਕਲ ਸਿੱਖਿਆ ਤੇ ਦਿੱਤਾ ਜਾਂਦਾ ਹੈ, ਜਿਸਦੇ ਨਾਲ ਗ੍ਰੈਜੂਏਟ੍ਸ ਨੂੰ ਵੱਧ ਅਨੁਭਵ ਪ੍ਰਾਪਤ ਹੁੰਦਾ ਹੈ। ਆਈ ਟੀ ਆਈ ਉਦਯੋਗਾਂ ਅਤੇ ਸਰਵਿਸ ਸੈਕਟਰਾਂ ਦੇ ਲਈ ਤਕਨੀਕੀ ਮੈਨ ਪਾਵਰ ਨੂੰ ਤਿਆਰ ਕਰਨ ਦੇ ਵਿਚ ਮਦਦ ਕਰਦਾ ਹੈ। ਜਦਕਿ ਉਦਯੋਗਿਕ ਟਰੇਡ ਨੌਕਰੀਆਂ ਜ਼ਿਆਦਾਤਰ ਅਨਆਰਗਨਾਈਜ਼ਡ ਸੈਕਟਰਾਂ ਦੇ ਵਿਚ ਫੈਲੀਆਂ ਹੋਈਆਂ ਹਨ, ਪਰ ਹਾਲੇ ਵੀ ਭਾਰਤ ਦੇ ਵਿਚ ਨੌਕਰੀ ਦੀ ਮੰਡੀ ਦੇ ਵਿਚ ਇਸਦਾ ਇੱਕ ਵੱਡਾ ਹਿੱਸਾ ਹੈ। ਇਕ ਆਈ ਟੀ ਆਈ ਕੋਰਸ ਦੇ ਨਾਲ, ਤੁਹਾਡੇ ਕੋਲ ਬਹੁਤ ਸਾਰੇ ਵਿਕਲਪ ਹੁੰਦੇ ਹਨ ਜੋ ਮਸ਼ੀਨੀਸਟ ਜਾਂ ਇਲੈਕਟਰੀਸ਼ੀਅਨ ਵਰਗੀਆਂ ਪੁਰਾਣੀਆਂ ਤਕਨੀਕੀ ਨੌਕਰੀਆਂ ਤੋਂ ਲੈਕੇ ਸਰਵਿਸ ਸੈਕਟਰ ਦੇ ਵਿਚ ਰਿਟੇਲ ਮੈਨੇਜਮੈਂਟ ਜਾਂ ਹਸਪਤਾਲ ਮੈਨੇਜਮੈਂਟ ਤੱਕ ਰੇਂਜ ਕਰਦੇ ਹਨ। ਤੁਸੀਂ ਆਈ ਐਫ ਐਫ ਸੀ ਓ ਜਾਂ ਹੋਰ ਕੰਪਨੀਆਂ ਵਿਖੇ ਜਾਬ ਰਿਕਰੂਟਮੈਂਟ ਡ੍ਰਾਈਵਸ ਦੇ ਵਿਚ ਭਾਗ ਲੈਣਾ ਚਾਹੀਦਾ ਹੈ। ਆਈ ਟੀ ਆਈ ਕੋਰਸ ਖਤਮ ਹੋਣ ਤੋਂ ਬਾਅਦ ਤੁਹਾਡੇ ਕੋਲ ਇੱਕ ਵਿਕਲਪ ਹੁੰਦਾ ਹੈ ਕਿ ਨੌਕਰੀਆਂ ਦੇ ਲਈ ਅਪਲਾਈ ਕਰਨਾ ਸ਼ੁਰੂ ਕਰਨਾ। ਆਪਣੇ ਉਦਯੋਗ ਦੇ ਵਿਚ ਖਾਲੀ ਨੌਕਰੀਆਂ ਦੀਆਂ ਪੋਸਟਾਂ ਦੇ ਲਈ ਆਈ ਐਫ ਐਫ ਸੀ ਓ ਯੂਵਾ ਦੀ ਜਾਂਚ ਕਰੋ। ਜਾਂ, ਤੁਸੀਂ ਅੱਗੇ ਜਾ ਸਕਦੇ ਹੋ! ਤੁਹਾਡੇ ਦੁਆਰਾ ਪ੍ਰੈਕਟੀਕਲ ਸਿੱਖਿਆ ਮਿਆਦ ਪੂਰਾ ਕਰਨ ਤੋਂ ਬਾਅਦ, ਤੁਸੀਂ ਏ ਆਈ ਟੀ ਟੀ (ਆਲ ਇੰਡੀਆ ਟਰੇਡ ਟੈਸਟ) ਦੇ ਵਿਚ ਭਾਗ ਲੈਣ ਦੇ ਲਈ ਯੋਗ ਹੋ। ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ, ਤੁਹਾਨੂੰ ਐਨ ਸੀ ਵੀ ਟੀ ਦੁਆਰਾ ਆਪਣੇ ਟਰੇਡ ਦੇ ਵਿਚ ਇਕ ਰਾਸ਼ਟਰੀ ਟਰੇਡ ਪ੍ਰਮਾਣ ਪੱਤਰ (ਐਨ ਟੀ ਸੀ) ਪੁਰਸਕ੍ਰਿਤ ਕੀਤਾ ਜਾਵੇਗਾ। ਆਈ ਟੀ ਆਈ ਤੋਂ ਇੱਕ ਜਾਂ ਦੋ ਸਾਲ ਬਾਅਦ ਪ੍ਰੈਕਟੀਕਲ ਸਿੱਖਿਆ ਦੇ ਲਈ ਜਾਣਾ ਹਮੇਸ਼ਾ ਇੱਕ ਚੰਗਾ ਵਿਚਾਰ ਹੁੰਦਾ ਹੈ। ਉਸ ਅਨੁਭਵ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਆਈ ਐਫ ਐਫ ਸੀ ਓ ਯੂਵਾ ਵਿਖੇ ਨੌਕਰੀਆਂ ਲੱਭ ਸਕਦੇ ਹੋ। ਆਈ ਟੀ ਆਈ ਤੋਂ ਬਾਅਦ ਕਰੀਅਰ ਦੇ ਵਿਕਲਪ ਆਈ ਟੀ ਆਈ ਤੋਂ ਬਾਅਦ, ਉਮੀਦਵਾਰਾਂ ਕੋਲ ਸਿੱਖਿਆ ਸੰਬੰਧੀ ਅਤੇ ਨੌਕਰੀ ਦੇ ਨਾਲ ਸੰਬੰਧਿਤ ਦ੍ਰਿਸ਼ਟੀਕੋਣ ਹੋਵੇਗਾ ਤਾਂ ਜੋ ਉਹ ਅੱਗੇ ਵੱਧ ਸਕਣ। ਆਈ ਟੀ ਆਈ ਤੋਂ ਬਾਅਦ, ਤੁਸੀਂ ਖਾਸ ਛੋਟੀ ਮਿਆਦ ਦੇ ਕੋਰਸ ਕਰ ਸਕਦੇ ਹੋ ਜੋ ਐਡਵਾਂਸਡ ਟਰੇਨਿੰਗ ਇੰਸਟੀਟਿਊਟ (ਏ ਟੀ ਆਈ) ਦੇ ਵਿਚ ਆਫਰ ਕੀਤੇ ਜਾਂਦੇ ਹਨ, ਜਾਂ ਤੁਸੀਂ ਉਹਨਾਂ ਕੋਰਸਾਂ ਦਾ ਚੁਣਾਵ ਕਰ ਸਕਦੇ ਹੋ ਜੋ ਉਹਨਾਂ ਚਾਹਵਾਨ ਉਮੀਦਵਾਰਾਂ ਦੇ ਲਈ ਬਣਾਏ ਗਏ ਹਨ ਜੋ ਕਿਸੇ ਵਿਦੇਸ਼ੀ ਸਥਾਨ ਤੇ ਨੌਕਰੀ ਕਰਨਾ ਚਾਹੁੰਦੇ ਹਨ। ਉੱਚ ਅਧਿਐਨ ਦੇ ਲਈ ਅਪਲਾਈ ਕਰਕੇ, ਜਿਵੇਂ ਇੰਜੀਨੀਅਰਿੰਗ ਦੇ ਵਿਚ ਡਿਪਲੋਮਾ ਇੱਕ ਹੋਰ ਵਿਕਲਪ ਹੈ, ਜਿਸ ਤੋਂ ਬਾਅਦ ਤੁਸੀਂ ਆਈ ਐਫ ਐਫ ਸੀ ਓ ਯੂਵਾ ਜਾਬ ਪੋਰਟਲ ਤੇ ਇੰਜੀਨੀਅਰ ਦੀਆਂ ਨੌਕਰੀਆਂ ਦੇ ਲਈ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹੋ। ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟ੍ਰੇਡਸ ਦੇ ਵਿਚ ਆਈ ਟੀ ਆਈ ਗ੍ਰੈਜੂਏਟ੍ਸ ਦੇ ਲਈ ਬਹੁਤ ਸਾਰੇ ਨੌਕਰੀ ਦੇ ਵਿਕਲਪ ਹਨ; ਕੇਂਦਰੀ / ਰਾਜ ਸਰਕਾਰ ਸੰਸਥਾਵਾਂ ਦੇ ਨਾਲ ਜਿਵੇਂ ਭਾਰਤੀ ਸੈਨਾ, ਨੇਵੀ ਅਤੇ ਹਵਾਈ ਸੈਨਾ; ਅਤੇ ਪ੍ਰਾਈਵੇਟ ਸੈਕਟਰ ਦੇ ਵਿਚ ਵੀ। ਫਿਰ, ਤੁਹਾਡੇ ਕੋਲ ਵੈਂਚਰ ਅਤੇ ਵਪਾਰ ਸ਼ੁਰੂ ਕਰਨਾ ਦਾ ਵਿਕਲਪ ਵੀ ਹੈ। + 2 (ਬਾਹਰਵੀਂ) ਤੋਂ ਬਾਅਦ, ਇੱਕ ਆਈ ਟੀ ਆਈ ਜੋਇਨ ਕਰਨ ਦੇ ਨਾਲ ਇੱਕ ਉਮੀਦਵਾਰ ਨੂੰ ਆਪਣੇ ਕੌਸ਼ਲਾਂ ਦੇ ਬਾਰੇ ਪਤਾ ਲੱਗਦਾ ਹੈ ਅਤੇ ਉਸ ਵਿਚ ਆਪਣਾ ਕਰੀਅਰ ਬਣਾਉਣਦੇ ਲਈ ਬਹੁਤ ਸਾਰੇ ਮੌਕੇ ਵੀ ਮਿਲਦੇ ਹਨ।
ਇੰਡਸਟਰੀਅਲ ਟਰੇਨਿੰਗ ਇੰਸਟੀਟਿਊਟ ਜਾਂ ਆਈ ਟੀ ਆਈ ਨੂ ਭਾਰਤੀ ਸਰਕਾਰ ਦੁਆਰਾ ਬਣਾਇਆ ਗਿਆ...
Date : 13.05.2019